ਪਾਠ - 6
ਕੰਪਿਊਟਰ ਦੇ ਵੱਖ-ਵੱਖ ਭਾਗ
ਅਭਿਆਸ (Exercise)
- ਇਨਪੁੱਟ ਯੂਨਿਟ ਦੀ ਵਰਤੋਂ ................. ਅਤੇ ................. ਦਾਖਲ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਡਾਟਾ, ਹਦਾਇਤਾਂ
- ਸੀ. ਪੀ. ਯੂ. ਦੀ ਰਫਤਾਰ ................. ਵਿੱਚ ਮਾਪੀ ਜਾਂਦੀ ਹੈ।
ਉੱਤਰ:- ਗੀਗਾ ਹਰਟਜ਼ (GHz)
- ਸੀ. ਪੀ. ਯੂ. ਦਾ ਪੂਰਾ ਨਾਮ ................. ਹੈ।
ਉੱਤਰ:- ਸੈਂਟਰਲ ਪ੍ਰੋਸੈਸਿੰਗ ਯੂਨਿਟ
- ਸੀ. ਪੀ. ਯੂ. ਦੇ ................. ਭਾਗ ਹੁੰਦੇ ਹਨ।
ਉੱਤਰ:- ਤਿੰਨ
- ਸੀ. ਪੀ. ਯੂ. ਦਾ ................. ਭਾਗ ਗਣਨਾਵਾਂ ਕਰਵਾਉਣ ਲਈ ਵਰਤਿਆ ਜਾਂਦਾ ਹੈਪ
ਉੱਤਰ:- ਏ. ਐੱਲ. ਯੂ. (A.L.U.)
- ਕੀ-ਬੋਰਡ ................. ਯੂਨਿਟ ਹੈ।
ਉੱਤਰ:- ਇਨਪੁੱਟ
- ਮੋਨੀਟਰ ................. ਯੂਨਿਟ ਹੈ।
ਉੱਤਰ:- ਆਊਟਪੁੱਟ
- ਰੈਮ ਅਤੇ ਰੋਮ ................. ਮੈਮਰੀ ਦੀਆਂ ਕਿਸਮਾਂ ਹਨ।
ਉੱਤਰ:- ਪ੍ਰਾਇਮਰੀ
- ਮੈਮਰੀ ਦੋ ਤਰਾਂ ਦੀ ਹੈ, ਇੱਕ ਪ੍ਰਾਇਮਰੀ ਮੈਮਰੀ ਅਤੇ ਦੂਸਰੀ ................. ਮੈਮਰੀ।
ਉੱਤਰ:- ਸੈਕੰਡਰੀ
- ਹਾਰਡ ਡਿਸਕ ................. ਮੈਮਰੀ ਦੀ ਉਦਾਹਰਣ ਹੈ।
ਉੱਤਰ:- ਸੈਕੰਡਰੀ